ਸਮੱਗਰੀ 'ਤੇ ਜਾਓ

ਫਰੀਦਉੱਦੀਨ ਅੱਤਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰੀਦਉੱਦੀਨ ਅੱਤਾਰ
ਫਰੀਦਉੱਦੀਨ ਅੱਤਾਰ ਦਾ ਬੁੱਤ
ਸੰਤ ਸ਼ਾਇਰ
ਜਨਮਅੰਦਾਜ਼ਨ 1145
ਨੀਸ਼ਾਪੁਰ (ਇਰਾਨ)
ਮੌਤਅੰਦਾਜ਼ਨ 1220
ਨੀਸ਼ਾਪੁਰ
ਮਾਨ-ਸਨਮਾਨਇਸਲਾਮ
ਪ੍ਰਭਾਵਿਤ-ਹੋਏਫਿਰਦੌਸ਼ੀ, ਸਾਨਾਈ, ਖਵਾਜਾ ਅਬਦੁੱਲਾ ਅਨਸਾਰੀ, ਮਨਸੂਰ ਅਲ-ਹਲਾਜ, ਅਬੂ ਸਈਦ ਅਬੀ ਅਲ ਖ਼ੈਰ, ਬਾਯਾਜ਼ਿਦ ਬਸਤਾਮੀ
ਪ੍ਰਭਾਵਿਤ-ਕੀਤਾਰੂਮੀ, ਹਾਫਿਜ਼ ਸ਼ਿਰਾਜ਼ੀ, ਜਾਮੀ, ਅਲੀ-ਸਿਰ ਨਵਾ'ਈ ਅਤੇ ਹੋਰ ਬਹੁਤ ਸੂਫੀ ਸ਼ਾਇਰ
ਪਰੰਪਰਾ/ਵਿਧਾਰਹੱਸਵਾਦ, ਕਵਿਤਾ
ਮੁੱਖ ਰਚਨਾ(ਵਾਂ)ਸੰਤਾਂ ਦੀ ਯਾਦਗਾਰ
ਪੰਛੀਆਂ ਦੀ ਕਾਨਫਰੰਸ

ਅਬੂ ਹਮੀਦ ਬਿਨ ਅਬੂ ਬਕਰ ਇਬਰਾਹਿਮ (1145-1146 - ਅੰਦਾਜ਼ਨ 1221; Persian: ابو حامد ابن ابوبکر ابراهیم), ਆਪਣੇ ਕਲਮੀ ਨਾਵਾਂ ਫਰੀਦਉੱਦੀਨ (فریدالدین) ਅਤੇ ਅੱਤਾਰ (عطار - "ਇੱਤਰ ਵਾਲਾ") ਨਾਲ ਮਸ਼ਹੂਰ, ਨੀਸ਼ਾਪੁਰ ਦਾ ਫ਼ਾਰਸੀ[1][2][3] ਮੁਸਲਮਾਨ ਸ਼ਾਇਰ, ਸੂਫ਼ੀਵਾਦ ਦਾ ਵਿਦਵਾਨ, ਅਤੇ ਸਾਖੀਕਾਰ ਸੀ ਜਿਸਨੇ ਫ਼ਾਰਸੀ ਸ਼ਾਇਰੀ ਅਤੇ ਸੂਫ਼ੀਵਾਦ ਉੱਤੇ ਵੱਡਾ ਅਤੇ ਪਾਇਦਾਰ ਅਸਰ ਪਾਇਆ ਸੀ।

ਜ਼ਿੰਦਗੀ ਦੇ ਵੇਰਵੇ

[ਸੋਧੋ]
ਸ਼ੇਖ਼ ਫਰੀਦਉੱਦੀਨ ਅੱਤਾਰ ਦਾ ਮਕਬਰਾ, ਨੀਸ਼ਾਪੁਰ, ਈਰਾਨ

ਅੱਤਾਰ ਆਪਣੇ ਦੌਰ ਦੇ ਬਿਹਤਰੀਨ ਰਸਾਇਣ ਵਿਗਿਆਨੀ ਦੇ ਪੁੱਤਰ ਸਨ ਜਿਨ੍ਹਾਂ ਨੇ ਆਪਣੇ ਪਿਤਾ ਤੋਂ ਕਈ ਮਜ਼ਮੂਨਾਂ ਵਿੱਚ ਵਧੀਆ ਸਿੱਖਿਆ ਹਾਸਲ ਕੀਤੀ। ਉਨ੍ਹਾਂ ਦੇ ਸਾਹਿਤਕ ਕੰਮ ਅਤੇ ਉਨ੍ਹਾਂ ਬਾਰੇ ਮਲੂਮ ਇਤਹਾਸ ਤੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤਾ ਕੁਝ ਪਤਾ ਨਹੀਂ ਲੱਗਦਾ। ਇਸ ਸਭ ਕੁਝ ਤੋਂ ਸਿਰਫ਼ ਇਹ ਪਤਾ ਚੱਲਿਆ ਹੈ ਕਿ ਸ਼ੇਖ਼ ਫਰੀਦਉੱਦੀਨ ਅੱਤਾਰ ਨੇ ਫਾਰਮੇਸੀ ਦਾ ਪੇਸ਼ਾ ਅਪਣਾਇਆ ਅਤੇ ਉਨ੍ਹਾਂ ਦੇ ਕਲੀਨਿਕ ਦੀ ਦੂਰ ਦੂਰ ਤੱਕ ਮਸ਼ਹੂਰੀ ਸੀ। ਕਿਹਾ ਜਾਂਦਾ ਹੈ ਕਿ ਅੱਤਾਰ ਦੇ ਮਰੀਜ਼ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ, ਮੁਸੀਬਤਾਂ ਅਤੇ ਦਰਪੇਸ਼ ਜਿਸਮਾਨੀ ਅਤੇ ਰੂਹਾਨੀ ਤਕਲੀਫਾਂ ਬਾਰੇ ਖੁੱਲ ਕੇ ਦੱਸਦੇ, ਜਿਸ ਦਾ ਉਨ੍ਹਾਂ ਦੀ ਸੋਚ ਤੇ ਗਹਿਰਾ ਅਸਰ ਪਿਆ। ਏਨਾ ਗਹਿਰਾ ਕਿ ਉਨ੍ਹਾਂ ਨੇ ਆਪਣਾ ਕਲੀਨਿਕ ਬੰਦ ਕਰ ਦਿੱਤਾ ਅਤੇ ਦੂਰ ਦਰਾਜ਼ ਦੀਆਂ ਥਾਵਾਂ ਜਿਵੇਂ ਬਗ਼ਦਾਦ, ਬਸਰਾ, ਕੁਫ਼ਾ, ਮੱਕਾ, ਮਦੀਨਾ, ਦਮਿਸ਼ਕ, ਖ਼ਵਾਰਜ਼ਮ, ਤੁਰਕਸਤਾਨ ਅਤੇ ਭਾਰਤ ਤੱਕ ਦਾ ਸਫ਼ਰ ਕੀਤਾ ਅਤੇ ਉਥੇ ਸੂਫ਼ੀ ਸ਼ੇਖਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਸਫ਼ਰ ਦੇ ਬਾਦ ਉਨ੍ਹਾਂ ਦੀ ਸੋਚ ਮੁਕੰਮਲ ਤੌਰ ਤੇ ਸੂਫ਼ੀ ਸ਼ੇਖਾਂ ਦੇ ਅੰਦਾਜ਼ ਵਿੱਚ ਢਲ ਚੁੱਕੀ ਸੀ।[4] ਸ਼ੇਖ ਫ਼ਰੀਦਉੱਦੀਨ ਅੱਤਾਰ ਦਾ ਸੂਫ਼ੀ ਨਜ਼ਰੀਆ ਲੰਮੇ ਅਰਸੇ ਤੱਕ ਸੋਚ ਵਿਚਾਰ ਦਾ ਨਤੀਜਾ ਅਤੇ ਪੁਖਤਾ ਜ਼ਹਨੀ ਸਾਖ਼ਤ ਦਾ ਹਾਮਿਲ ਹੈ। ਜਿਨ੍ਹਾਂ ਸੂਫ਼ੀ ਵਿਦਵਾਨਾਂ ਦੇ ਬਾਰੇ ਖਿਆਲ ਹੈ ਕਿ ਉਹ ਅੱਤਾਰ ਦੇ ਉਸਤਾਦਾਂ ਵਿੱਚ ਸ਼ਾਮਿਲ ਹਨ, ਉਨ੍ਹਾਂ ਵਿਚੋਂ ਸਿਰਫ ਮੁਜੱਦਿਦਉੱਦੀਨ ਬਗ਼ਦਾਦੀ ਵਾਹਿਦ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਦੇ ਸੂਫ਼ੀ ਸਰੋਕਾਰ ਅੱਤਾਰ ਦੀ ਸੋਚ ਅਤੇ ਸੂਫ਼ੀ ਨਜ਼ਰੀਏ ਦੀ ਅੱਕਾਸੀ ਕਰਦੇ ਹਨ। ਇਸ ਬਾਰੇ ਵਾਹਿਦ ਪ੍ਰਮਾਣ ਅੱਤਾਰ ਦੇ ਆਪਣੇ ਲਫ਼ਜ਼ਾਂ ਵਿੱਚ ਅਜਿਹੇ ਬਿਆਨ ਹੋਏ ਹਨ ਕਿ, ਉਨ੍ਹਾਂ ਦੀ ਖ਼ੁਦ ਨਾਲ ਮੁਲਾਕ਼ਾਤ ਹੋਈ।[5] ਸ਼ੇਖ ਫ਼ਰੀਦਉੱਦੀਨ ਦਾ ਇੰਤਕਾਲ ਅਪ੍ਰੈਲ 1221 ਵਿੱਚ ਹੋਇਆ, ਜਦੋਂ ਮੰਗੋਲਾਂ ਨੇ ਹਮਲਾ ਕੀਤਾ ਅਤੇ ਉਸ ਵਕ਼ਤ ਉਨ੍ਹਾਂ ਦੀ ਉਮਰ ਸੱਤਰ ਬਰਸ ਸੀ। ਉਨ੍ਹਾਂ ਦਾ ਮਜ਼ਾਰ ਨੀਸ਼ਾਬੋਰ ਵਿੱਚ ਵਾਕਿਆ ਹੈ ਅਤੇ ਉਸ ਨੂੰ ਸੋਲਵੀਂ ਸਦੀ ਵਿੱਚ ਅਲੀ ਸ਼ੇਰ ਨਵਾਈ ਨੇ ਤਾਮੀਰ ਕਰਵਾਇਆ।

ਰੂਹਾਨੀਅਤ ਦੀਆਂ ਸੱਤ ਵਾਦੀਆਂ ਅਤੇ ਪਰਿੰਦਿਆਂ ਦੀ ਕਾਨਫਰੰਸ

[ਸੋਧੋ]

ਦੁਨੀਆ ਦੇ ਪੰਛੀ ਇਹ ਫੈਸਲਾ ਕਰਨ ਲਈ ਸਭਾ ਕਰਦੇ ਹਨ ਕਿ ਉਨ੍ਹਾਂ ਦਾ ਰਾਜਾ ਕੌਣ ਹੋਵੇ। ਉਨ੍ਹਾਂ ਸਭਨਾਂ ਵਿੱਚੋਂ ਸਿਆਣਾ,ਚੱਕੀਰਾਹਾ, ਸੁਝਾ ਦਿੰਦਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਦੰਤ ਕਥਾਈ ਸੀਮੁਰਗ਼ (ਮਿਥਹਾਸਕ ਪਰਸੀਅਨ ਪਰਿੰਦਾ ਜੋ ਮੌਟੇ ਤੌਰ ਤੇ ਪੱਛਮ ਦੇ ਫੋਏਨਿਕਸ ਦੇ ਸਮਾਨ ਹੁੰਦਾ ਹੈ) ਦੀ ਤਲਾਸ ਕਰਨੀ ਚਾਹੀਦੀ ਹੈ। ਚੱਕੀਰਾਹਾ ਪਰਿੰਦਿਆਂ ਦੀ ਅਗਵਾਈ ਕਰਦਾ ਹੈ, ਜਿਨ੍ਹਾਂ ਵਿੱਚੋਂ ਹਰੇਕ ਕਿਸੇ ਮਨੁੱਖੀ ਨੁਕਸ ਦੀ ਨੁਮਾਇੰਦਗੀ ਕਰਦਾ ਹੈ ਜਿਹੜਾ ਬੰਦੇ ਨੂੰ ਬੁੱਧ ਨਹੀਂ ਬਣਨ ਦਿੰਦਾ। ਜਦੋਂ ਅਖੀਰ ਤੀਹ ਪਰਿੰਦਿਆਂ ਦਾ ਟੋਲਾ ਸੀਮੁਰਗ਼ ਦੀ ਬਸਤੀ ਪਹੁੰਚਦਾ ਹੈ, ਉਥੇ ਬੱਸ ਇੱਕ ਝੀਲ ਹੈ ਜਿਸ ਵਿੱਚ ਉਹ ਆਪਣਾ ਅਕਸ ਵੇਖਦੇ ਹਨ। ਭਾਸ਼ਾ ਵਿੱਚ ਬਿਹਤਰੀਨ ਕਵਿਤਾ ਹੋਣ ਦੇ ਇਲਾਵਾ, ਇਹ ਕਿਤਾਬ ਦੋ ਸ਼ਬਦਾਂ - ਸੀਮੁਰਗ਼ (ਮਿਥਹਾਸਕ ਪਰਸੀਅਨ ਪਰਿੰਦਾ) ਅਤੇ ਸੀ ਮੁਰਗ਼ (ਫ਼ਾਰਸੀ ਤੋਂ ਅਰਥ ਬਣਿਆ ਤੀਹ ਪਰਿੰਦੇ) ਦੇ ਵਿੱਚਕਾਰ ਚਲਾਕੀ ਵਾਲੀ ਖੇਲ ਉੱਤੇ ਮੁਨੱਸਰ ਹੈ।

ਪਰਿੰਦਿਆਂ ਦੀ ਕਾਨਫਰੰਸ ਵਿੱਚ ਅੱਤਾਰ ਨੇ ਰੂਹਾਨੀ ਯਾਤਰਾ ਲਈ ਸੱਤ ਵਾਦੀਆਂ ਦੱਸੀਆਂ ਹਨ:

ਹਵਾਲੇ

[ਸੋਧੋ]