ਸਮੱਗਰੀ 'ਤੇ ਜਾਓ

ਵਿਉਤਪਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਉਂਂਤਪਤੀ ਤੋਂ ਮੋੜਿਆ ਗਿਆ)

ਵਿਉਤਪੱਤੀ ਦੇ ਸਮਾਨਰਥਕ ਸ਼ਬਦ ਨਿਪੁੰਨਤਾ, ਮੁਹਾਰਤ, ਬਹੁਲਤਾ, ਅਧਿਐਨ ਹਨ ਅਤੇ  ਅੰਗਰੇਜ਼ੀ ਵਿੱਚ ਇਸ ਨੂੰ ਲ਼ਿਟਰੇਚਰ ਕਲਚਰ ਕਿਹਾ ਜਾਂਦਾ ਹੈ।

ਵਿਉਤਪੱਤੀ ਕਾਵਿ ਰਚਨਾ ਦਾ ਉਹ ਹੇਤੂ (ਕਾਰਣ)ਹੈ, ਜਿਹੜਾ ਸਾਹਿਤ ਨੂੰ ਵਿਅਕਾਰਣੀ ਭਾਸ਼ਾ ਵਿੱਚ ਘੜਦਾ ਹੈ ਅਤੇ ਸਾਹਿਤ ਦੀ ਘੋਖ-ਪੜਤਾਲ ਦਾ ਅਨੁਭਵ ਕਰਵਾਉਦਾ ਹੈ। ਵਿਉਤਪੱਤੀ ਦਾ ਸਾਧਾਰਣ ਸ਼ਬਦਾਂ ਵਿੱਚ ਅਰਥ ਕਿਸੇ ਵੀ ਕਾਵਿ ਗ੍ਰੰਥ ਦਾ ਨੇੜੇ ਤੋਂ ਅਧਿਐਨ ਕਰਨ ਤੇ ਜੋ ਸਿੱਟਾ ਨਿਕਲਦਾ ਉਹ ਵਿਉਤਪੱਤੀ ਹੈ।

ਵਿਉਤਪੱਤੀ ਦੀ ਪਰਿਭਾਸ਼ਾ

[ਸੋਧੋ]

ਭਾਰਤੀ ਕਾਵਿ ਸਾਸਤ੍ਰ ਅਨੁਸਾਰ ਵੱਖ -ਵੱਖ ਆਚਾਰੀਆ ਦੁਆਰਾ ਵਿਉਤਪੱਤੀ ਦੀ ਪਰਿਭਾਸ਼ਾ ਹੇਠ  ਲਿਖੇ ਅਨੁਸਾਰ ਦਿੱਤੀ ਗਈ ਹੈ:-

1. ਭਾਮਹ:-ਆਚਾਰੀਆ ਭਾਮਹ ਅਨੁਸਾਰ ਵਿਉਤਪੱਤੀ ਅਧਿਐਨ ਨੂੰ  ਜਨਮ ਦਿੰਦੀ ਹੈ। ਕਵੀ ਲਈ ਲੋਕ,ਸ਼ਾਸ਼ਤਰ ਅਤੇ ਕਲਾਂ ਤਿੰਨਾਂ ਦਾ ਗਿਆਨ ਹੋਣਾ ਜ਼ਰੂਰੀ ਹੈ।

2.ਦੰਡੀ:-ਆਚਾਰੀਆ ਦੰਡੀ ਦਾ ਵਿਚਾਰ ਹੈ ਕਿ ਕਾਵਿ ਦੀ ਉਪਜ ਸਹਿਜ  ਸੁਭਾ ਪ੍ਰਗਟੀ(ਕੁਦਰਤੀ) ਪ੍ਰਤਿਭਾ ਅਤੇ ਲਗਾਤਾਰ ਅਭਿਆਸ ਤੋ ਇਲਾਵਾ ਵਿਉਤਪੱਤੀ ਤੇ ਨਿਰਭਰ ਕਰਦੀ ਹੈ। (ਭਾਮਹ ਤੋ ਬਾਅਦ ਕਾਵਿ ਹੇਤੂ ਤੇ ਵਿਚਾਰ ਕਾਰਨ ਵਾਲੇ ਦੂਜੇ ਆਚਾਰੀਆ ਦੰਡੀ ਹਨ।)

3.ਵਾਮਨ:-ਆਚਾਰੀਆ ਵਾਮਨ ਅਨੂਸਾਰ ਭਾਰਤੀ ਕਾਵਿ ਸ਼ਾਸਤਰ ਦੇ ਦੂਜੇ ਆਚਾਰੀਆ ਨੇ ਲੋਕ ਅਤੇ ਸ਼ਾਸਤਰ ਨੂੰ ਵੱਖ-ਵੱਖ ਨਹੀਂ ਮੰਨਿਆ ਬਲਕਿ ਨਿਪੁੰਨਤਾ ਨੂੰ ਹੀ ਕਾਵਿ ਮੰਨਿਆ ਹੈ। ਵਾਮਨ ਅਨੁਸਾਰ  ਲੋਕ ਵਿਵਹਾਰ ਦਾ ਗਿਆਨ ਅਤੇ ਸਾਸਤ੍ਰ ਗਿਆਨ ਆਪਣੇ ਆਪ ਵਿੱਚ ਕਾਵਿ ਦਾ ਹੇਤੁ ਨਹੀਂ ਹੋ ਸਕਦਾ ਬਲਕਿ ਇਨ੍ਹਾਂ ਦੋਨਾਂ ਦੇ ਇਕੱਠੇ ਹੋਣ ਦੇ ਨਾਲ ਪ੍ਰਭਾਵਸਾਲੀ ਰੂਪ ਵਿੱਚ ਨਿਪੁੰਨਤਾ ਹੀ ਕਵੀ ਦੇ ਕੰਮ ਆਉਦੀ ਹੈ।

4.ਰੁਦ੍ਰਟ:-ਆਚਾਰੀਆ ਰੁਦ੍ਰਟ ਅਨੂਸਾਰ ਪ੍ਰਤਿਭਾ ਦੇ ਦੋ ਪ੍ਰਕਾਰ ਹਨ-ਸਹਜ ਅਤੇ ਉਪਜ।ਸਹਜ ਦਾ ਸੰਬੰਧ ਪ੍ਰਤਿਭਾ ਨਾਲ ਮੰਨਿਆ ਹੈ ਜਦੋਂ ਕਿ ਉਪਜ ਦਾ ਸੰਬੰਧ ਵਿਉਤਪੱਤੀ ਨਾਲ ਹੈ।ਵਿਉਤਪੱਤੀ ਦੁਬਾਰਾ ਹੀ ਸਹਜ ਪ੍ਰਤਿਭਾ ਦਾ ਸੰਸਕਾਰ ਹੁੰਦਾ ਹੈ।[1]

5.ਮੰਮਟ:-ਆਚਾਰੀਆ ਮੰਮਟ ਨੇ ਵਿਉਤਪੱਤੀ ਨੂੰ ਨਿਪੁੰਨਤਾ ਕਹਿਕੇ ਇਸ ਬਾਰੇ ਲਿਖਿਆ ਹੈ ਕਿ ਵਿਉਤਪੱਤੀ ਉਹ ਹੈ ਜਿਹੜੀ ਚੇਤਨ ਅਤੇ ਡਰ(ਚਰਾਚਰ),ਜਗਤ ਦੇ ਜੀਵਨ ਦੇ ਅਨੁਭਵ, ਛੰਦ, ਵਿਆਕਰਣ, ਨਿਰੁਕਤੀ,ਕੋਸ਼ ਕਲਾ,ਸ਼ਾਸਤਰ ਵਿਦਿਆ ਆਦਿਕ ਸ਼ਾਸਤਰਾਂ ਦੇ ਅਧਿਐਨ ਤੇ ਖ਼ੋਜ, ਮਹਾਂ ਕਵੀਆਂ ਦੇ ਕਾਵਿ ਗ੍ਰੰਥਾਂ ਦੇ ਬਾਰ-ਬਾਰ ਵਾਚਣ, ਇਤਿਹਾਸ ਆਦਿ ਦੇ ਵਿਚਾਰਨ ਦਾ ਨਿਚੋੜ ਹੈ।[2]

6.ਰਾਜਸ਼ੇਖਰ:-ਆਚਾਰੀਆ ਰਾਜਸ਼ੇਖਰ ਅਨੁਸਾਰ ਇਸਦਾ ਅਰਥ ਹੈ-

1.ਬਹੁਲਤਾ ਅਰਥਾਤ ਬਹੁਤ ਸਾਰੇ ਸ਼ਾਸਤਰਾਂ ਦਾ ਗਿਆਨ।2.ਉਚਿਤ-ਅਣਉਚਿਤ ਦਾ ਵਿਵੇਕ।[3]

ਵਿਉਤਪੱਤੀ ਦੀਆ ਕਿਸਮਾਂ

[ਸੋਧੋ]

ਭਾਰਤੀ ਕਾਵਿ ਸਾਸਤ੍ਰ ਅਨੁਸਾਰ ਵਿਉਤਪੱਤੀ ਦੀਆ ਦੋ ਕਿਸਮਾਂ ਹਨ ਲੌਕਿਕ ਵਿਉਤਪੱਤੀ ਅਤੇ ਸਾਸਤ੍ਰ ਵਿਉਤਪੱਤੀ।[4]

  1. ਲੌਕਿਕ ਵਿਉਤਪੱਤੀ - ਇਸਦਾ ਸੰਬੰਧ ਲੋਕ ਨਿਰਮਾਣ ਜਾਂ ਲੋਕ ਗਿਆਨ ਨਾਲ ਹੁੰਦਾ ਹੈ। ਲੋਕ ਨਿਰਮਾਣ ਸ਼ਾਸਤਰਾਂ ਦੀ ਪੜਤਾਲ ਅਤੇ ਚੇਤੰਨ ਜਾਂ ਕਾਵਿ ਪਰੰਪਰਾ ਦਾ ਅਧਿਐਨ ਕਰਨ ਨਾਲ ਕਵੀ ਵਿੱਚ ਨਿਪੁੰਨਤਾ ਹੁੰਦੀ ਹੈ। ਲੌਕਿਕ ਵਿਉਤਪੱਤੀ ਦੁਆਰਾ ਸਮੀਕਰਣਾਂ ਨੂੰ ਢੁੱਕਵੇਂ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਵੱਖ-ਵੱਖ ਵਸਤਾਂ ਵਿੱਚ ਸਹੀ ਗਿਆਨ ਦਾ ਹੋਣਾ ਅਤੇ ਰਸ ਆਦਿ ਦੇ ਸੰਬੰਧ ਵਿੱਚ ਪੱਕੇ ਸੰਸਕਾਰਾਂ ਦਾ ਹੋਣਾ ਲੌਕਿਕ ਵਿਉਤਪੱਤੀ ਕਾਰਨ ਹੀ ਸੰਭਵ ਹੋ ਸਕਦਾ।
  2. ਸਾਸਤ੍ਰ ਵਿਉਤਪੱਤੀ- ਇਸਦਾ ਸੰਬੰਧ ਅਧਿਐਨ ਨਾਲ ਹੈ।ਸਾਸਤ੍ਰ  ਵਿਉਤਪੱਤੀ ਦੇ ਦੁਆਰਾ ਕਵੀ ਦੇ ਸ਼ਬਦਾਂ ਵਿੱਚ ਸੁੰਦਰਤਾ ਅਤੇ ਵਿਸਤਾਰ ਆਉਦਾ ਹੈ।ਕਵੀ ਲਈ ਸਾਸਤ੍ਰ ਵਿੱਦਿਆ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਇਸਦੇ ਨਾਲ ਕਵੀ ਇੱਕ ਚੰਗੀ ਜਾਂ ਆਦਰਸ਼ ਰਚਨਾ ਕਰ ਸਕਦਾ ਹੈ।

ਵਿਉਤਪੱਤੀ ਦਾ ਮਹੱਤਵ

[ਸੋਧੋ]

ਪ੍ਰਤਿਭਾ ਤੋਂ ਬਾਅਦ ਵਿਉਤਪੱਤੀ ਦਾ ਸਥਾਨ ਹੈ।ਭਾਰਤੀ ਕਾਵਿ ਸਾਸਤ੍ਰ ਵਿੱਚ ਪ੍ਰਤਿਭਾ ਤੋਂ ਬਾਅਦ ਕਾਵਿ ਦਾ ਹੇਤੂ ਵਿਉਤਪੱਤੀ ਨੂੰ ਮੰਨਿਆ ਗਿਆ ਹੈ।ਇਸ ਲਈ ਵਿਉਤਪੱਤੀ ਦਾ ਘੇਰਾ ਵਿਸ਼ਾਲ ਹੈ ਕਾਵਿ ਦੋਸ਼ਾਂ ਦਾ ਗਿਆਨ ਵੀ ਸਾਸਤ੍ਰ ਗਿਆਨ ਰਾਹੀਂ ਹੁੰਦਾ ਹੈ ਅਤੇ ਦੋਸ਼ਾਂ ਦਾ ਨਾ ਹੋਣਾ ਕਵੀ ਦੇ ਹਿੱਤ ਵਿੱਚ ਹੈ।ਵਿਉਤਪੱਤੀ ਨੂੰ ਕੁੱਝ ਵਿਦਵਾਨ ਸੁਤੰਤਰ ਮਹੱਤਵ ਦਿੰਦੇ ਹਨ ਅਤੇ ਕੁੱਝ ਪ੍ਰਤਿਭਾ ਦਾ ਉਪਕਾਰਕ ਮੰਨਦੇ ਹਨ।ਇਹ ਪ੍ਰਤਿਭਾ ਤੋਂ ਬਾਅਦ ਅਤੇ ਕੁੱਝ ਹੱਦ ਤਕ ਗੌਣ ਮਹੱਤਵ ਰੱਖਦਾ ਹੈ।

ਉਪਰੋਕਤ ਵਿਆਖਿਆ ਤੋਂ ਸਪਸ਼ਟ ਹੈ ਕਿ ਸਾਹਿਤਕਾਰ ਵਿੱਚ ਵਿਉਤਪੱਤੀ ਦਾ ਹੋਣਾ ਅਤਿ ਜ਼ਰੂਰੀ ਹੈ ਕਿਉਂਕਿ ਸਾਹਿਤ ਦਾ ਸਾਰ ਭਾਗ ਅਤੇ ਸੁੰਦਰ ਸ਼ਬਦਾਂ ਦਾ ਸੁਮੇਲ ਵਿਉਤਪੱਤੀ ਨਾਲ ਸੰਬੰਧ ਰੱਖਦਾ ਹੈ।ਸਾਸਤ੍ਰ ਗਿਆਨ ਤੋਂ ਇਲਾਵਾ ਇਸ ਦਾ ਅਸਰ ਲੌਕਿਕ ਵੀ ਹੁੰਦਾ ਹੈ, ਜਿਹੜਾ ਕਿ ਆਮ ਜੀਵਨ ਲਈ ਅਗਾਂਹ ਵਧੂ ਤੱਤ ਹੈ।ਲੌਕਿਕ ਅਤੇ ਸਾਸਤ੍ਰ ਦੀ ਕੋਈ ਸੀਮਾ ਨਹੀਂ ਹੁੰਦੀ ਉਸੇ ਤਰ੍ਹਾਂ ਵਿਉਤਪੱਤੀ ਦੀ ਸੀਮਾ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਅੰਤ ਨਿਪੁੰਨਤਾ ਦੇ ਆਉਣ ਨਾਲ ਕਵੀ ਸੰਪੂਰਨ ਕਵੀ ਬਣਦਾ ਹੈ।

ਹਵਾਲੇ                                                                                          

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. शास्त्री, डा. रामचंद्र वर्मा. भारतीय काव्यशास्त्र. p. 26.
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).