ਸਮੱਗਰੀ 'ਤੇ ਜਾਓ

ਹੈਪੇਟਾਈਟਸ ਬੀ ਟੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੈਪੇਟਾਈਟਸ ਬੀ ਟੀਕਾ ਇੱਕ ਅਜਿਹਾ ਟੀਕਾ ਹੈ ਜੋ ਹੈਪੇਟਾਈਟਸ ਬੀ ਤੋਂ ਬਚਾਅ ਕਰਦਾ ਹੈ।[1] ਇਸਦੀ ਪਹਿਲੀ ਖੁਰਾਕ ਜਨਮ ਦੇ 24 ਘੰਟਿਆਂ ਅੰਦਰ ਅਤੇ ਇਸ ਤੋਂ ਬਾਅਦ ਦੋ ਜਾਂ ਤਿੰਨ ਖੁਰਾਕਾਂ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਵਿੱਚ ਘੱਟ ਇਮਿਊਨ ਫੰਕਸ਼ਨ ਜਿਵੇਂ HIV/AIDS ਅਤੇ ਸਮੇਂ ਤੋਂ ਪਹਿਲਾਂ ਜਨਮੇਂ ਬੱਚੇ ਸ਼ਾਮਲ ਹਨ। ਸਿਹਤਮੰਦ ਲੋਕਾਂ ਵਿੱਚ ਰੋਟੀਨ ਟੀਕਾਕਰਨ ਦੇ ਨਤੀਜੇ ਵਜੋਂ 95% ਤੋਂ ਵੱਧ ਲੋਕ ਸੁਰੱਖਿਅਤ ਹੁੰਦੇ ਹਨ।[1]

ਵਧੇਰੇ ਜੋਖਮ ਵਾਲੇ ਲੋਕਾਂ ਵਿੱਚ ਇਸਦੀ ਪੁਸ਼ਟੀ ਕਰਨ ਲਈ ਕਿ ਟੀਕਾ ਕੰਮ ਕਰ ਰਿਹਾ ਹੈ, ਖੂਨ ਦੀ ਜਾਂਚ ਪੜਤਾਲ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਮਜੋਰ ਇਮਿਊਨ ਫੰਕਸ਼ਨ ਵਾਲੇ ਲੋਕਾਂ ਵਿੱਚ ਵਧੇਰੇ ਖੁਰਾਕਾਂ ਦੀ ਲੋੜ ਪੈ ਸਕਦੀ ਹੈ, ਪਰ ਜਿਆਦਾਤਰ ਲੋਕਾਂ ਲਈ ਇਹ ਜਰੂਰੀ ਨਹੀਂ ਹੈ। ਜਿਹੜੇ ਵਿਅਕਤੀ ਹੈਪੇਟਾਈਟਿਸ ਬੀ ਵਾਇਰਸ ਦੇ ਸੰਪਰਕ  ਵਿੱਚ ਆਉਂਦੇ ਹਨ ਪਰ ਉਹਨਾਂ ਦਾ ਟੀਕਾਕਰਨ ਨਹੀਂ ਹੋਇਆ ਹੁੰਦਾ, ਉਹਨਾਂ ਨੂੰ ਟੀਕੇ ਦੇ ਨਾਲ–ਨਾਲ ਹੈਪੇਟਾਇਟਸ ਬੀ ਪ੍ਰਤੀਰੋਧਕ ਗਲੋਬਲਿਨ ਦੇਣਾ ਚਾਹੀਦਾ ਹੈ। ਇਹ ਟੀਕਾ ਮਾਸਪੇਸ਼ੀ ਵਿੱਚ ਦਿੱਤਾ ਜਾਂਦਾ ਹੈ।[1]

ਹੈਪੇਟਾਈਟਿਸ ਬੀ ਟੀਕੇ ਨਾਲ ਹੋਣ ਵਾਲੇ ਗੰਭੀਰ ਪ੍ਰਭਾਵ ਬਹੁਤ ਹੀ ਦੁਰਲੱਭ ਹਨ। ਟੀਕੇ ਵਾਲੀ ਜਗ੍ਹਾ ਉੱਤੇ ਦਰਦ ਹੋ ਸਕਦੀ ਹੈ। ਇਸਦੀ ਵਰਤੋਂ ਗਰਭਅਵਸਥਾ ਅਤੇ ਦੁੱਧ ਚੁੰਘਾਉਣ ਵੇਲੇ ਸੁਰੱਖਿਅਤ ਹੈ। ਇਸਦਾ ਗੁਇਲਨ-ਬੈਰੇ ਸਿੰਡਰੋਮ ਨਾਲ ਕੋਈ ਸੰਬੰਧ ਨਹੀਂ ਹੈ। ਮੌਜੂਦਾ ਟੀਕੇ ਪੁਨਰ-ਮਿਸ਼ਰਿਤ ਡੀਐਨਏ ਤਕਨੀਕਾਂ ਨਾਲ ਤਿਆਰ ਕੀਤੇ ਜਾਂਦੇ ਹਨ। ਇਹ ਇਕੱਲੇ ਅਤੇ ਹੋਰ ਟੀਕਿਆਂ ਦੇ ਮਿਸ਼ਰਣ ਨਾਲ, ਦੋਵਾਂ ਰੂਪ ਵਿੱਚ ਉਪਲਭਧ ਹਨ।[1]

ਸਭ ਤੋਂ ਪਹਿਲਾਂ ਹੈਪੇਟਾਈਟਿਸ ਬੀ ਦਾ ਟੀਕਾ 1981 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਮੰਜੂਰ ਹੋਇਆ ਸੀ।[2] ਇੱਕ ਜਿਆਦਾ ਸੁਰੱਖਿਅਤ ਸੰਸਕਰਣ ਵਿੱਚ 1986 ਵਿੱਚ ਮਾਰਕੀਟ ਵਿੱਚ ਆਇਆ।[1] ਇਹ ਵਿਸ਼ਵ ਸਿਹਤ ਸੰਗਠਨ ਦੀ ਜਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜੋ ਮੁਢਲੀ ਸਿਹਤ ਪ੍ਰਣਾਲੀ ਵਿੱਚ ਲੋੜਵੰਦ ਵਧੇਰੇ ਮਹੱਤਵਪੂਰਨ ਦਵਾਈਆਂ ਦੀ ਸੂਚੀ ਹੈ।[3] 2014 ਵਿੱਚ ਇਸਦੀ ਥੋਕ ਦੀ ਕੀਮਤ ਪ੍ਰਤੀ ਖੁਰਾਕ 0.58 ਅਤੇ 13.20 ਅਮਰੀਕੀ ਡਾਲਰ ਵਿਚਾਕਾਰ ਹੈ।[4] ਸੰਯੁਕਤ ਰਾਜ ਵਿੱਚ ਇਸਦੀ ਕੀਮਤ 50 ਅਤੇ 100 USD ਵਿਚਕਾਰ ਹੈ।[5]

ਹਵਾਲੇ

[ਸੋਧੋ]
  1. 1.0 1.1 1.2 1.3 1.4 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. "Vaccine, Hepatitis B". International Drug Price Indicator Guide. Retrieved December 6, 2015.[permanent dead link]
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).